Sunday, December 28, 2014

ਪਿਯਾਰ ਵਾਲੀ ਗੱਲ - 2



ਪਿਯਾਰ ਵਾਲੀ ਗੱਲ - 2
ਲਫਜਾਂ ਚ ਪਿਰੋਯਾ ਹੋਯਾ ਗੀਤ ਮੇਰਾ ਤੂੰ,
ਰੂਹ ਦੀ ਪਿਯਾਸ ਤੇ ਸੰਗੀਤ ਮੇਰਾ ਤੂੰ I
ਸਾਹ ਦੀ ਪੁਕਾਰ ਤੂੰ ਦਿਲ ਦੀ ਮੁਰਾਦ ਤੂੰ,
ਮੇਰਾ ਕੱਲ ਮੇਰਾ ਅੱਜ ਤੇ ਅਤੀਤ ਮੇਰਾ ਤੂੰ I

ਪਿਯਾਰ ਵਾਲੀ ਗੱਲ - 1

 
'ਪਿਯਾਰ ਵਾਲੀ ਗੱਲ - 1'
ਤੈਨੂੰ ਮੇਰਾ ਸੋਹਨਿਯਾ ਖਿਯਾਲ ਕੋਈ ਨਾ,
ਪਿਯਾਰ ਵਾਲਾ ਦਿਲ ਉਬਾਲ ਕੋਈ ਨਾ I
ਨਾ ਦੇਨਾ ਏੰ ਜਵਾਬ ਕੋਈ ਮੇਰੀ ਗੱਲ ਦਾ,
ਤੇ ਮੇਰੇ ਲਈ ਤੇਰੇ ਕੋਲ ਸਵਾਲ ਕੋਈ ਨਾ I
ਛੂ ਜਾਣ ਮੇਰੇ ਬੁੱਲਾਂ ਨੂੰ ਪਹਿਲਾਂ ਤੇਰੇ ਨਾਮ ਤੋ,
ਇੰਨੀ ਮੇਰੇ ਸਾਹਾਂ ਦੀ ਮਜਾਲ ਕੋਈ ਨਾ I
ਕਹਿਣ ਨੂੰ ਤਾਂ ਨਾਲ ਨਾਲ ਚਲਦਾ ਚੰਨ ਵੀ,
ਤੇਰੇ ਬਿਨਾ ਚਲੇ 'ਅਰਸ਼' ਨਾਲ ਕੋਈ ਨਾ I